Caught exception: Undefined variable $post

Creation of the Universe according to Sikhism

ਸਿਖ ਧਰਮ ਅਨੁਸਾਰ ਸੰਸਾਰ ਦੀ ਰਚਨਾ ਕਿਵੇਂ ਹੋਈ ।

by Professor Maninder Singh Ji

Creation of the universe has been a mystery and challenge to man. All religions have given their own theories about the creation. Some of these theories are quite contrary to the scientific discoveries. The cosmologists have evolved a consensus about a model, which may be called the “Standard Big Bang Model.” According to it the Universe originated in an enormous explosion. All matter- the stars and galaxies –was once concentrated into a very hot, dense, primordial matter soup. This matter-soup expanded so rapidly that it is exploded with a Big Bang. In so doing, it cooled down enabling nuclei, then atoms and finally much later galaxies, stars and planets to condense out of it. According to the scientists the Universe came out from vacuum. The entire Universe is a re-expression of sheer nothingness.

ਸੰਸਾਰ ਦੀ ਰਚਨਾ ਬਾਰੇ ਸਾਰੇ ਧਰਮਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਇਨ੍ਹਾਂ ਵਿਚੋਂ ਕਈ ਵਿਚਾਰ ਵਿਗਿਆਨ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ । ਵਿਗਿਆਨ ਅਨੁਸਾਰ ਸੰਸਾਰ ਸੁੰਨ (Nothingness) ਤੋ ਪੈਦਾ ਹੋਇਆ । ਇਹ ਬਹੁਤ ਇਕ ਬਹੁਤ ਵਿਸ਼ਾਲ ਗਰਮ ਮਾਦੇ ਦੇ ਰੂਪ ਵਿਚ ਸੀ । ਇਹ ਮਾਦਾ ਇਤਨੇ ਜ਼ੋਰ ਨਾਲ ਫੈਲਿਆ ਕਿ ਇਕ ਵਿਸ਼ਾਲ ਧਮਾਕਾ (Big Bang) ਹੋਇਆ ਜਿਸ ਨਾਲ ਇਹ ਮਾਦਾ ਅਣਗਿਣਤ ਛੋਟੇ ਵੱਡੇ ਟੁਕੜਿਆ ਵਿਚ ਫੱਟ ਗਿਆ । ਇਹ ਟੁਕੜੇ ਹੋਲੀ ਹੋਲੀ ਠੰਡੇ ਹੋਕੇ ਸਥੂਲ ਆਕਾਰ ਬਣ ਗਏ ਅਤੇ ਅਕਾਸ਼ ਗੰਗਾਵਾਂ, ਤਾਰਿਆਂ, ਸੂਰਜੀ ਮੰਡਲਾਂ, ਨਖੱਤਰਾਂ ਅਤੇ ਅਨੇਕ ਛੋਟੇ ਵੱਡੇ ਆਕਾਰਾਂ ਵਿਚ ਇਹ ਆਪਣੇ ਤੋਂ ਵੱਡੇ ਆਕਾਰਾਂ ਦੁਆਲੇ ਘੁੰਮਣ ਲਗ ਪਏ ।

According to Gurbani God existed all alone before His Creation in His abstract form-Nirguna. This may be called the state of pre-creation. God was in the state of Sunn-samadhi, state of contemplation of the Void. According to Gurbani, there was darkness and chaos for millions of years. There were mists and clouds; none existed except God:

ਗੁਰਬਾਣੀ ਅਨੁਸਾਰ ਸਭ ਤੋ ਪਹਿਲਾਂ ਕੇਵਲ ਰਬ ਹੀ ਸੀ । ਉਹ ਸੂਖਮ ਨਿਰਗੁਣ ਸਰੂਪ ਵਿਚ ਸੀ ਜਿਸਨੂੰ ਸੁੰਨ ਸਮਾਧਿ ਕਿਹਾ ਗਿਆ ਹੈ । ਕਰੋੜਾਂ ਸਾਲਾਂ ਤਕ ਇਹ ਸੁੰਨ ਦੀ ਅਵੱਸਥਾ ਰਹੀ ਇਹ ਬੱਦਲ ਅਤੇ ਧੁੰਧ ਵਰਗੀ ਸੀ । ਫਿਰ ਰਬ ਦੇ ਹੁਕਮ ਨਾਲ ਸੰਸਾਰ ਦੀ ਰਚਨਾ ਹੋਈ : 

There was darkness for limitless time.
There was no earth, no sky.
Neither day nor night, nor moon, nor sun. God was in the state of abstract meditation.
The Universe came into being when it was his Will.      -SGGS. Pg. 1035

ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥           ਗੁਰੂ ਗ੍ਰੰਥ ਸਾਹਿਬ ਪੰਨਾ:-1035

Guru Nanak Dev in his Japu asserts that the Creator created the Universe by his Will and Order:

ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਫੁਰਮਾਇਆ ਹੈ:-

You created the vast expanse of the Universe with One Word!
Hundreds of thousands of rivers began to flow.           –SGGS. Pg 3

ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥      ਗੁਰੂ ਗ੍ਰੰਥ ਸਾਹਿਬ ਪੰਨਾ:-3

 When God willed the creation of the Universe, He became manifest, Sargun. He diffused himself in Nature:

ਸਾਰੀ ਰਚਨਾ ਦਾ ਪਸਾਰਾ ਵਾਹਿਗੁਰੂ ਦੇ ਇਕ ਹੁਕਮ ਨਾਲ ਹੋਇਆ ।
ਵਾਹਿਗੁਰੂ ਦੇ ਹੁਕਮ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ । ਉਹ ਆਪਣੇ ਨਿਰਗੁਣ ਤੋਂ ਸਰਗੁਣ ਸਰੂਪ ਹੋਕੇ ਸ੍ਰਿਸ਼ਟੀ ਵਿਚ ਸਮਾ ਗਿਆ ।

He, the Formless One, is also in form; Yea, He is the Absolute and the Related One.
Nanak, he is known as the One alone, and he has become the many.  – SGGS. Pg 250

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥1॥       ਗੁਰੂ ਗ੍ਰੰਥ ਸਾਹਿਬ ਪੰਨਾ:-250

The material world of Five elements – Air, Water, Fire, Earth and Either is created out the Creator itself, like a spider who creates it web out of itself:

ਪੰਜ ਤੱਤਾਂ- ਹਵਾ,ਪਾਣੀ,ਅੱਗ, ਧਰਤੀ ਤੇ ਆਕਾਸ਼ ਦੀ ਰਚਨਾ ਵਾਹਿਗੁਰੂ ਤੋ ਹੀ ਹੋਈ ਜਿਵੇਂ ਮਕੜੀ ਆਪਣੇ ਆਪ ਤੋਂ ਹੀ ਜਾਲਾ ਬੁਣਦੀ ਹੈ ।ਸਾਰੀ ਰਚਨਾ ਵਾਹਿਗੁਰੂ ਵਿਚੋਂ ਹਵਾ,ਪਾਣੀ ਨਾਲ ਹੀ ਬਣਾਈ ਗਈ ।

ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥     ਗੁਰੂ ਗ੍ਰੰਥ ਸਾਹਿਬ ਪੰਨਾ:- -1038 

From the True Lord came air; from air came water,
From water He created the three worlds and infused in every heart His own light.    -SGGS-19

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥    ਗੁਰੂ ਗ੍ਰੰਥ ਸਾਹਿਬ ਪੰਨਾ:–19

When was the World created? This is a mystery. Was this process of creation a sudden and impulsive one or was it one of evolution and growth. Theologians and scientists are unable to assert it  only God who created it knows as Guru Nanak says in Japu:

ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ।ਇਸ ਬਾਰੇ ਧਰਮ-ਸ਼ਾਸਤਰੀ ਅਤੇ ਵਿਗਿਆਨੀ ਯਕੀਨ ਨਾਲ ਕੁਝ ਨਹੀ ਦਸ ਸਕਦੇ । ਸਾਰੇ ਇੰਦਾਜ਼ੇ ਲਾਉਂਦੇ ਹਨ ਜੋ ਇਕ ਦੂਜੇ ਨਾਲ ਨਹੀ ਰਲਦੇ ।ਇਸ ਬਾਰੇ ਕੇਵਲ ਰਚਨਹਾਰ ਹੀ ਜਾਣਦਾ ਹੈ ।

What was that time, and what was that moment?
What was that day, and what was that   Date?
What was that season, and what was that month, when the Universe was created?
The Pandits, the religious scholars, cannot find that time, even if it is written in the Puraanas.
That time is not known to the Qazis, who study the Koran.
The day and the date are not Known to the Yogis, nor is the month or the season.
The Creator who created this creation—only He Himself knows.      – SGGS-4

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥       ਗੁਰੂ ਗ੍ਰੰਥ ਸਾਹਿਬ ਪੰਨਾ:–4

The Creation came out of God and ultimately it is to assimilate with its creator. Creation is in itself an exposition (Sarguna swarup) of the creator. Human is the Supreme creation of the Lord having the maximum potentialities of its creator. He has to realize the Creator by means of His creation. He has to seek the Eternal Life through the Teaching of the True Guru while living in the mortal frame of his life. It is the duty of man to study and understand the laws of the Universal Order (Hukam) and realize the Greatness and glory of the Supreme Being.

ਵਾਹਿਗੁਰੂ ਦੀ ਰਚਨਾ ਬੇਅੰਤ ਹੈ । ਧਰਤੀਆਂ, ਨਖੱਤਰਾਂ, ਸੂਰਜਾਂ, ਤਾਰਿਆਂ ਆਕਾਸ਼ਾਂ ਪਾਤਾਲਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀ ਲਗਾ ਸਕਦਾ । ਆਪਣੀ ਰਚਨਾ ਬਾਰੇ ਉਹ ਕਰਤਾ ਪੁਰਖ ਆਪ ਹੀ ਜਾਣਦਾ ਹੈ । ਜਪੁਜੀ ਸਾਹਿਬ ਵਿਚ ਸਤਿਗੁਰਾਂ ਦਾ ਫੁਰਮਾਨ ਹੈ:

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥               ਗੁਰੂ ਗ੍ਰੰਥ ਸਾਹਿਬ ਪੰਨਾ:–5 

ਰਚਨਾ ਰਚਨਹਾਰ ਤੋ ਬਣੀ ਅਤੇ ਫ਼ਿਰ ਉਸੇ ਵਿਚ ਸਮਾ ਜਾਵੇਗੀ ।ਇਹ ਉਸਦਾ ਸਰਗੁਣ ਸਰੂਪ ਹੈ । ਮਨੁੱਖ ਵਾਹਿਗੁਰੂ ਸੀ ਸਭ ਤੋਂ ਸ੍ਰੇਸ਼ਟ ਰਚਨਾ (Supreme Creation) ਹੈ ਕਿਉਂਕਿ ਇਸ ਵਿਚ ਰੱਬੀ ਗੁਣ ਹਨ । ਇਸ ਨਾਸ਼ਮਾਨ ਸੰਸਾਰ ਵਿਚ ਰਹਿੰਦਿਆਂ ਗੁਰੂ ਦੀ ਸਿੱਖਿਆ ਦੁਆਰਾ ਅਵਿਨਾਸ਼ੀ ਪਦ ਦੀ ਪ੍ਰਾਪਤੀ ਕਰਨਾ ਮਨੁੱਖ ਦਾ ਉਦੇਸ਼ ਹੈ । ਇਸਤਰ੍ਹਾਂ ਮਨੁੱਖ ਦਾ ਫ਼ਰਜ਼ ਹੈ ਕਿ ਉਹ ਗੁਰੂ ਦੀ ਸਿਖਿਆ ਦੁਆਰਾ ਵਾਹਿਗੁਰੂ ਦੇ ਹੁਕਮ(Laws of Universal Order) ਨੂੰ ਸਮਝੇ ।

ਅਸਾਂ ਵੇਖਿਆ ਹੈ ਕਿ ਗੁਰਮਤਿ ਦਾ ਰਚਨਾ ਸਿਧਾਂਤ ਵਿਗਿਆਨ ਦੇ ਕਿਤਨਾ ਅਨੁਸਾਰੀ ਹੈ ।